ਮੁੰਬਈ : ਗਰਮੀ ਦੇ ਦਿਨਾਂ ਵਿਚ ਤੇਜ਼ ਧੁੱਪ ਅਤੇ ਗਰਮ ਲੂ ਵਾਲੀਆਂ ਹਵਾਵਾਂ ਤੋਂ ਬਚੇ ਰਹਿਣ ਲਈ ਜਿਥੇ ਲੋਕ ਠੰਡੀਆਂ ਥਾਵਾਂ 'ਤੇ ਘੁੰਮਣ-ਫਿਰਨ ਦਾ ਪਲਾਨ ਬਣਾਉਂਦੇ ਹਨ, ਉਥੇ ਹੀ ਕੁਝ ਲੋਕ ਸਵਿਮਿੰਗ ਪੂਲ ਵਿਚ ਡੁਬਕੀ ਲਗਾ ਕੇ ਆਪਣਾ ਤਨ-ਮਨ ਠੰਡਾ ਕਰਦੇ ਹਨ। ਤੈਰਾਕੀ ਕਰਨ ਨਾਲ ਸਿਰਫ ਗਰਮੀ ਤੋਂ ਹੀ ਰਾਹਤ ਨਹੀਂ ਮਿਲਦੀ, ਸਗੋਂ ਇਸ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਸਵਿਮਿੰਗ ਪੂਲ ਵਿਚ ਕੁਝ ਸਮਾਂ ਬਿਤਾਉਣ ਨਾਲ ਸਰੀਰ ਦੀ ਸਾਰੀ ਥਕਾਵਟ ਛੂ ਮੰਤਰ ਹੋ ਜਾਂਦੀ ਹੈ। ਵੱਡੇ ਤਾਂ ਵੱਡੇ, ਬੱਚੇ ਵੀ ਸਵਿਮਿੰਗ ਪੂਲ ਵਿਚ ਖੂਬ ਆਨੰਦ ਮਾਣਦੇ ਹਨ ਪਰ ਸਵਿਮਿੰਗ ਪੂਲ ਵਿਚ ਵਰਤੀ ਗਈ ਲਾਪਰਵਾਹੀ ਕਿਸੇ ਅਣਹੋਣੀ ਨੂੰ ਵੀ ਸੱਦਾ ਦੇ ਸਕਦੀ ਹੈ। ਅਜਿਹੇ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਸਵਿਮਿੰਗ ਨਿਯਮਾਂ ਦੀ ਉਲੰਘਣਾ ਕਰਨ ਨਾਲ ਕਈ ਲੋਕ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਹਨ।
► ਸਵਿਮਿੰਗ ਪੂਲ 'ਚ ਜੇ ਬੱਚਾ ਸ਼ਾਮਲ ਹੋ ਰਿਹਾ ਹੈ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
♦ 4 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਹੀ ਸਵਿਮਿੰਗ ਸਿਖਾਉਣੀ ਚਾਹੀਦੀ ਹੈ। ਨਾਬਾਲਗਾਂ ਅਤੇ ਬਾਲਗਾਂ, ਜਿਨ੍ਹਾਂ ਨੂੰ ਤੈਰਾਕੀ ਨਹੀਂ ਆਉਂਦੀ, ਉਨ੍ਹਾਂ ਨੂੰ ਪਾਣੀ ਵਿਚ ਸਵਿਮਿੰਗ ਨਹੀਂ ਕਰਨੀ ਚਾਹੀਦੀ ਅਤੇ ਲਾਈਫਗਾਰਡ ਅਤੇ ਮਾਹਿਰ ਦੀ ਹਾਜ਼ਰੀ ਵਿਚ ਹੀ ਸਵਿਮਿੰਗ ਕਰਨੀ ਚਾਹੀਦੀ ਹੈ।
♦ ਬੱਚੇ ਹਮੇਸ਼ਾ ਵੱਡਿਆਂ ਦੀ ਨਿਗਰਾਨੀ ਵਿਚ ਹੀ ਸਵਿਮਿੰਗ ਕਰਨ। ਕਈ ਵਾਰ ਸਵਿਮਿੰਗ ਕਰਦੇ ਸਮੇਂ ਲੱਗਣ ਵਾਲੇ ਗੋਤੇ ਕਾਰਨ ਫੇਫੜਿਆਂ ਵਿਚ ਪਾਣੀ ਚਲਾ ਜਾਂਦਾ ਹੈ, ਜੋ ਜਾਨਲੇਵਾ ਸਾਬਿਤ ਹੋ ਸਕਦਾ ਹੈ, ਖਾਸ ਕਰਕੇ ਛੋਟੇ ਬੱਚਿਆਂ ਲਈ।
♦ ਬੱਚਿਆਂ ਨਾਲ ਖੁਦ ਵੀ ਜਾਓ। ਕਈ ਵਾਰ ਖੇਡ-ਖੇਡ ਵਿਚ ਬੱਚੇ ਆਪਸ ਵਿਚ ਇਕ-ਦੂਜੇ ਨੂੰ ਧੱਕਾ-ਮੁੱਕੀ ਕਰਦੇ ਹਨ, ਜੋ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ।
♦ ਬੱਚਾ ਜੇਕਰ ਪੂਲ ਵਿਚ ਖੇਡ ਰਿਹਾ ਹੈ ਤਾਂ ਮਾਤਾ-ਪਿਤਾ ਵੀ ਨਾਲ ਰਹਿਣ, ਕਿਉਂਕਿ 2 ਮਿੰਟ ਦੀ ਦੇਰੀ ਉਸਦੀ ਜਾਨ ਖਤਰੇ ਵਿਚ ਪਾ ਸਕਦੀ ਹੈ। ਬੱਚਾ ਹੋਵੇ ਜਾਂ ਵੱਡਾ, ਲਾਈਫ ਜੈਕੇਟਸ ਦੀ ਵਰਤੋਂ ਜ਼ਰੂਰ ਕਰੋ। ਕੰਨਾਂ ਅਤੇ ਅੱਖਾਂ ਨੂੰ ਪਾਣੀ ਤੋਂ ਬਚਾਉਣ ਲਈ ਕਾਸਟਿਊਮ ਸਵਿਮਿੰਗ ਅਤੇ ਸਵਿਮ ਗਾਗਲਸ ਜ਼ਰੂਰ ਪਹਿਨੋ।
♦ ਸਵਿਮਿੰਗ ਪੂਲ ਦਾ ਪਾਣੀ ਸਾਫ ਹੈ ਜਾਂ ਨਹੀਂ, ਇਹ ਜ਼ਰੂਰ ਦੇਖ ਲਓ ਕਿਉਂਕਿ ਇਸ ਨਾਲ ਸਕਿਨ ਨਾਲ ਜੁੜੀਆਂ ਪ੍ਰਾਬਲਮਸ ਹੋ ਸਕਦੀਆਂ ਹਨ। ਪਾਣੀ ਕੀਟਾਣੂ ਰਹਿਤ ਰੱਖਣ ਲਈ ਕਲੋਰੀਨ ਯੂਜ਼ ਕੀਤਾ ਜਾਂਦਾ ਹੈ, ਤਾਂ ਹੀ ਉਹ ਤੁਹਾਡੇ ਲਈ ਸੁਰੱਖਿਅਤ ਮੰਨਿਆ ਜਾ ਸਕਦਾ ਹੈ।
♦ ਸਵਿਮਿੰਗ ਕਰਨ ਤੋਂ ਪਹਿਲਾਂ ਨਹਾ ਜ਼ਰੂਰ ਲਓ। ਇਸ ਨਾਲ ਸਰੀਰ ਦਾ ਤਾਪਮਾਨ ਆਮ ਹੋ ਜਾਂਦਾ ਹੈ ਅਤੇ ਪਸੀਨਾ ਵੀ ਨਹੀਂ ਆਉਂਦਾ, ਜਿਸ ਨਾਲ ਪੂਲ ਦਾ ਪਾਣੀ ਗੰਦਾ ਵੀ ਨਹੀਂ ਹੁੰਦਾ।
♦ ਸਵਿਮਿੰਗ ਕਰਨ ਤੋਂ ਪਹਿਲਾਂ ਬਾਥਰੂਮ ਵਿਚ ਫ੍ਰੈੱਸ਼ ਜ਼ਰੂਰ ਹੋ ਜਾਓ।
♦ ਦਵਾਈਆਂ ਜਾਂ ਅਲਕੋਹਲ ਦੇ ਪ੍ਰਭਾਵ ਵਿਚ ਸਵਿਮਿੰਗ ਨਹੀਂ ਕਰਨੀ ਚਾਹੀਦੀ, ਇਸ ਨਾਲ ਡੁੱਬਣ ਅਤੇ ਜ਼ਖਮੀ ਹੋਣ ਦਾ ਖਤਰਾ ਵਧ ਜਾਂਦਾ ਹੈ।
♦ ਤੇਜ਼ ਹਨੇਰੀ ਵਿਚ ਸਵਿਮਿੰਗ ਨਾ ਕਰੋ, ਬਿਜਲੀ ਦੇ ਸੰਪਰਕ ਵਿਚ ਆਉਣ ਨਾਲ ਪਾਣੀ ਵਿਚ ਕਰੰਟ ਆ ਸਕਦਾ ਹੈ, ਜੋ ਕਿਸੇ ਅਣਹੋਣੀ ਘਟਨਾ ਨੂੰ ਸੱਦਾ ਦੇ ਸਕਦਾ ਹੈ।
♦ ਜੇ ਤੁਸੀਂ ਕਿਤੇ ਖਾਲੀ ਪਾਣੀ, ਨਦੀ ਜਾਂ ਤਾਲਾਬ ਵਿਚ ਸਵਿਮਿੰਗ ਕਰਨ ਜਾ ਰਹੇ ਹੋ ਤਾਂ ਪਹਿਲਾਂ ਸਿਰ ਦੀ ਥਾਂ ਪੈਰਾਂ ਨੂੰ ਡੁਬੋ ਲਓ, ਕਿਉਂਕਿ ਪਾਣੀ ਦੇ ਅੰਦਰ ਚੱਟਾਨ, ਪੱਥਰ ਜਾਂ ਕੋਈ ਹੋਰ ਚੀਜ਼ ਹੋ ਸਕਦੀ ਹੈ।
♦ ਫੈਮਿਲੀ ਜਾਂ ਦੋਸਤਾਂ ਨਾਲ ਹੋਰਸਪਲੇ ਮਤਲਬ ਗਲਤ ਤਰੀਕੇ ਨਾਲ ਸਵਿਮਿੰਗ ਨਾ ਕਰੋ। ਇਸ ਨਾਲ ਗੋਤਾ ਲੱਗਣ ਅਤੇ ਜ਼ਖਮੀ ਹੋਣ ਦੇ ਚਾਂਸਿਜ਼ ਜ਼ਿਆਦਾ ਹੋ ਜਾਂਦੇ ਹਨ।
♦ ਸਵਿਮਿੰਗ ਕਰਦੇ ਸਮੇਂ ਪਾਣੀ ਮੂੰਹ ਵਿਚ ਨਾ ਜਾਣ ਦਿਓ, ਇਸ ਨਾਲ ਪੇਟ ਜਾਂ ਹੋਰ ਇਨਫੈਕਸ਼ਨ ਵੀ ਹੋ ਸਕਦੀ ਹੈ।
ਮੀਂਹ ਦੇ ਮੌਸਮ 'ਚ ਕਰਵਾਓ ਨਿਊਡ ਮੇਕਅਪ
NEXT STORY